Skip to content

ਹੋਰ ਭਾਸ਼ਾਵਾਂ ਵਿੱਚ ਸਮੱਗਰੀ

ਡਿਵੈਲਪਮੈਂਟ ਬਿਊਰੋ (Development Bureau, DEVB) ਦੀ ਵੈੱਬਸਾਈਟ ਦੇ ਸੰਸਕਰਣ ਵਿੱਚ ਸਿਰਫ ਸੰਖੇਪ ਜਾਣਕਾਰੀ ਸ਼ਾਮਲ ਹੈ।  ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਰਿਵਾਇਤੀ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਐਕਸੈਸ ਕਰ ਸਕਦੇ ਹੋ।

ਵਿਕਾਸ ਸਕੱਤਰ ਵੱਲੋਂ ਸੁਆਗਤ ਸੰਦੇਸ਼

ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਦੀ ਸਰਕਾਰ ਦੇ ਵਿਕਾਸ ਬਿਊਰੋ ਦੇ ਮੁੱਖ ਪੰਨੇ 'ਤੇ ਤੁਹਾਡਾ ਸੁਆਗਤ ਹੈ।

ਹਾਂਗਕਾਂਗ ਦਾ ਭੂਮੀ ਖੇਤਰ, ਪਹਾੜੀ ਇਲਾਕਾ, ਵਿਕਟੋਰੀਆ ਬੰਦਰਗਾਹ ਅਤੇ ਆਲੇ-ਦੁਆਲੇ ਦੇ ਜਲਘਰ ਸਾਡੇ ਸ਼ਹਿਰ ਦੀ ਕੀਮਤੀ ਜਾਇਦਾਦ ਹਨ।   ਤੇਜ਼ੀ ਨਾਲ ਬਦਲਦੇ ਵਿਸ਼ਵ-ਵਿਆਪੀ ਮੁਕਾਬਲੇ ਅਤੇ ਖੇਤਰੀ ਵਿਕਾਸ ਦੇ ਵਿਚਕਾਰ, ਸਾਡੇ ਭਾਈਚਾਰੇ ਦੀਆਂ ਵਿਆਪਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹਨਾਂ ਸੀਮਤ ਸਰੋਤਾਂ ਦੀ ਸਰਵੋਤਮ ਵਰਤੋਂ ਕਰਨਾ ਇੱਕ ਵੱਡੀ ਚੁਣੌਤੀ ਹੈ।  ਸਾਨੂੰ ਹਾਂਗਕਾਂਗ ਨੂੰ ਇੱਕ ਆਧੁਨਿਕ ਸ਼ਹਿਰ ਦੇ ਰੂਪ ਵਿੱਚ ਵਿਕਸਤ ਕਰਨ ਦੀ ਜ਼ਰੂਰਤ ਹੈ, ਜੋ ਸਾਡੀ ਆਬਾਦੀ ਲਈ ਗੁਣਵੱਤਾ ਭਰਪੂਰ ਰਹਿਣ ਦੀ ਜਗ੍ਹਾ ਅਤੇ ਕਾਰਜ-ਸਥਾਨ ਪ੍ਰਦਾਨ ਕਰਦਾ ਹੈ, ਨਾਲ ਹੀ ਵਿਸ਼ਵ ਪੱਧਰ 'ਤੇ ਅਤੇ ਖੇਤਰ ਦੇ ਅੰਦਰ ਸਾਡੇ ਮੁਕਾਬਲਿਆਂ ਦੇ ਨਿਰੰਤਰ ਵਿਕਾਸ ਦਾ ਪਾਲਣ-ਪੋਸ਼ਣ ਕਰਦਾ ਹੈ।  ਸਾਡੇ ਸ਼ਹਿਰ ਦਾ ਵਿਕਾਸ ਸਾਡੇ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਵਿੱਚ ਸਮਰੱਥ ਹੋਣਾ ਚਾਹੀਦਾ ਹੈ ਅਤੇ ਟਿਕਾਊ ਵਿਕਾਸ ਦੇ ਸਿਧਾਂਤ ਦੇ ਅਨੁਰੂਪ ਹੋਣਾ ਚਾਹੀਦਾ ਹੈ।  ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਏਸ਼ੀਆ ਵਿੱਚ ਇੱਕ ਪ੍ਰਤੀਯੋਗੀ ਮਹਾਂਨਗਰ ਸ਼ਹਿਰ ਦੇ ਰੂਪ ਵਿੱਚ ਹਾਂਗਕਾਂਗ ਦੀ ਸਥਿਤੀ ਨੂੰ ਵਧਾਉਣ ਲਈ, ਸਰਕਾਰ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਮੌਜੂਦਾ ਪ੍ਰਬੰਧਾਂ ਵਿੱਚ ਸੁਧਾਰ ਕਰਨ ਵਿੱਚ ਸਮੇਂ-ਸਿਰ ਨਿਵੇਸ਼ ਕਰਨਾ ਜਾਰੀ ਰੱਖੇਗੀ।  ਸਰਕਾਰ ਪ੍ਰਭਾਵਸ਼ਾਲੀ ਭੂਮੀ ਵਰਤੋਂ ਯੋਜਨਾਬੰਦੀ, ਸ਼ਹਿਰੀ ਨਵੀਨੀਕਰਨ, ਹਰਿਆਲੀ ਅਤੇ ਵਿਰਾਸਤੀ ਸੰਭਾਲ ਦੇ ਮਾਧਿਅਮ ਰਾਹੀਂ ਸ਼ਹਿਰ ਦੇ ਰਹਿਣ ਵਾਲੇ ਮਾਹੌਲ ਨੂੰ ਅਮੀਰ ਬਣਾਉਣ ਲਈ ਵੀ ਵਚਨਬੱਧ ਹੈ।  ਵਿਕਾਸ ਬਿਊਰੋ ਸਾਡੇ ਸ਼ਹਿਰ ਦੇ ਵਿਕਾਸ ਲਈ ਇਸ ਏਜੰਡੇ ਨੂੰ ਅੱਗੇ ਵਧਾਉਣ ਲਈ ਜ਼ਿੰਮੇਵਾਰ ਪਾਲਿਸੀ ਬਿਊਰੋ ਹੈ।  ਸਾਡੇ ਕੰਮ ਵਿੱਚ ਮੋਟੇ ਤੌਰ 'ਤੇ ਦੋ ਮੁੱਖ ਖੇਤਰ ਸ਼ਾਮਲ ਹਨ: ਯੋਜਨਾਬੰਦੀ, ਜ਼ਮੀਨ ਅਤੇ ਇਮਾਰਤ ਦਾ ਵਿਕਾਸ; ਅਤੇ ਬੁਨਿਆਦੀ ਢਾਂਚੇ ਦਾ ਵਿਕਾਸ।

ਇਹ ਮੁੱਖ-ਪੰਨਾ ਸਾਡੀਆਂ ਪਾਲਿਸੀਆਂ, ਪਹਿਲਕਦਮੀਆਂ, ਸੰਗਠਨ ਅਤੇ ਤਾਜ਼ਾ ਖਬਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਮੈਨੂੰ ਇਹ ਉਮੀਦ ਹੈ ਕਿ ਤੁਹਾਨੂੰ ਸਾਡਾ ਮੁੱਖ-ਪੰਨਾ ਲਾਭਦਾਇਕ ਅਤੇ ਜਾਣਕਾਰੀ ਭਰਪੂਰ ਲੱਗੇਗਾ। ਤੁਹਾਡੇ ਸੁਝਾਵਾਂ ਅਤੇ ਟਿੱਪਣੀਆਂ ਸੁਆਗਤ ਯੋਗ ਹਨ।

ਪਾਲਿਸੀ ਦਾ ਉਦੇਸ਼

  • ਪ੍ਰਭਾਸ਼ਾਲੀ ਭੂਮੀ ਵਰਤੋਂ ਯੋਜਨਾ ਦੇ ਨਾਲ-ਨਾਲ ਭੂਮੀ ਦੀ ਸਥਿਰ ਅਤੇ ਲੋੜੀਂਦੀ ਸਪਲਾਈ ਦੇ ਮਾਧਿਅਮ ਰਾਹੀਂ ਹਾਂਗਕਾਂਗ ਦੇ ਨਿਰੰਤਰ ਵਿਕਾਸ ਨੂੰ ਸੁਵਿਧਾਜਨਕ ਬਣਾਉਣਾ;
  • ਜ਼ਮੀਨੀ ਸਰੋਤਾਂ ਦੀ ਸਰਵੋਤਮ ਵਰਤੋਂ ਨੂੰ ਪ੍ਰਾਪਤ ਕਰਨ ਅਤੇ ਇੱਕ ਪ੍ਰਭਾਵਸ਼ਾਲੀ ਭੂਮੀ ਪ੍ਰਸ਼ਾਸਨ ਪ੍ਰਣਾਲੀ ਨੂੰ ਕਾਇਮ ਰੱਖਣਾ; ਜ਼ਮੀਨ ਦੀ ਰਜਿਸਟਰੇਸ਼ਨ ਲਈ ਇੱਕ ਕੁਸ਼ਲ ਪ੍ਰਣਾਲੀ ਦਾ ਪ੍ਰਬੰਧਨ ਕਰਨਾ; ਇਮਾਰਤ ਦੀ ਸੁਰੱਖਿਆ ਅਤੇ ਸਮੇਂ ਸਿਰ ਰੱਖ-ਰਖਾਅ ਨੂੰ ਉਤਸ਼ਾਹਿਤ ਕਰਨ ਅਤੇ ਯਕੀਨੀ ਬਣਾਉਣਾ;
  • ਪੁਰਾਣੇ ਸ਼ਹਿਰੀ ਖੇਤਰਾਂ ਦੇ ਨਿਰਮਿਤ ਵਾਤਾਵਰਣ ਅਤੇ ਉਥੋਂ ਦੇ ਵਸਨੀਕਾਂ ਦੀ ਰਹਿਣ-ਸਹਿਣ ਦੀ ਸਥਿਤੀ ਵਿੱਚ ਸੁਧਾਰ ਕਰਕੇ ਸ਼ਹਿਰੀ ਨਵੀਨੀਕਰਨ ਨੂੰ ਸੰਪੂਰਨ ਤਰੀਕੇ ਨਾਲ ਲਾਗੂ ਕਰਨਾ;
  • ਸੁਰੱਖਿਅਤ, ਸਮੇਂ-ਸਿਰ ਅਤੇ ਲਾਗਤ-ਪ੍ਰਭਾਵਸ਼ਾਲੀ ਢੰਗ ਨਾਲ ਜਨਤਕ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕਾਰਜ ਪ੍ਰੋਗਰਾਮਾਂ ਦੀ ਪ੍ਰਭਾਵਸ਼ਾਲੀ ਯੋਜਨਾਬੰਦੀ, ਪ੍ਰਬੰਧਨ ਅਤੇ ਲਾਗੂ ਕਰਨ ਨੂੰ ਯਕੀਨੀ ਬਣਾਉਣਾਅਤੇ ਉੱਚ ਗੁਣਵੱਤਾ ਅਤੇ ਮਿਆਰਾਂ ਨੂੰ ਕਾਇਮ ਰੱਖਣਾ;
  • ਇੱਕ ਭਰੋਸੇਮੰਦ, ਢੁਕਵੀਂ ਅਤੇ ਗੁਣਵੱਤਾ ਵਾਲੇ ਪਾਣੀ ਦੀ ਸਪਲਾਈ ਅਤੇ ਇੱਕ ਕੁਸ਼ਲ ਜਲ ਸਪਲਾਈ ਸੇਵਾ ਦੇ ਪ੍ਰਬੰਧ ਨੂੰ ਯਕੀਨੀ ਬਣਾਉਣਾ;
  • ਵਿਕਾਸ-ਸੰਬੰਧਿਤ ਵਿਰਾਸਤੀ ਸੰਭਾਲ ਬਾਰੇ ਪਾਲਿਸੀ ਲਈ ਜ਼ਿੰਮੇਵਾਰ ਹੋਣਾ; ਹਰਿਆਲੀ, ਲੈਂਡਸਕੇਪ ਅਤੇ ਰੁੱਖ ਪ੍ਰਬੰਧਨ ਲਈ "ਏਕੀਕ੍ਰਿਤ ਪਹੁੰਚ" ਪ੍ਰਦਾਨ ਕਰਨ ਲਈ ਸਰਕਾਰੀ ਵਿਭਾਗਾਂ ਨੂੰ ਨੀਤੀਗਤ ਮਾਰਗਦਰਸ਼ਨ ਪ੍ਰਦਾਨ ਕਰਨਾ; ਅਤੇ
  • ਕੌਲੂਨ ਈਸਟ (Kowloon East) ਨੂੰ ਇੱਕ ਆਕਰਸ਼ਕ, ਵਿਕਲਪਕ ਕੇਂਦਰੀ ਵਪਾਰਕ ਜ਼ਿਲ੍ਹੇ ਵਿੱਚ ਬਦਲਣਾ।

ਯੋਜਨਾਬੰਦੀ, ਭੂਮੀ ਅਤੇ ਇਮਾਰਤ ਦਾ ਵਿਕਾਸ

ਵਿਕਾਸ ਬਿਊਰੋ ਦੀ ਯੋਜਨਾ ਅਤੇ ਭੂਮੀ ਸ਼ਾਖਾ ਭੂਮੀ ਵਰਤੋਂ ਦੀ ਯੋਜਨਾਬੰਦੀ, ਭੂਮੀ ਦੀ ਸਪਲਾਈ ਅਤੇ ਵਿਕਾਸ, ਭੂਮੀ ਪ੍ਰਸ਼ਾਸਨ, ਭੂਮੀ ਦੀ ਰਜਿਸਟਰੇਸ਼ਨ, ਸ਼ਹਿਰੀ ਨਵੀਨੀਕਰਨ ਅਤੇ ਇਮਾਰਤ ਸੁਰੱਖਿਆ ਨੂੰ ਨਿਯੰਤ੍ਰਿਤ ਕਰਨ ਵਾਲੀਆਂ ਪਾਲਿਸੀਆਂ ਲਈ ਜ਼ਿੰਮੇਵਾਰ ਹੈ।  ਸਾਡਾ ਉਦੇਸ਼ ਰਣਨੀਤਕ ਭੂਮੀ ਵਰਤੋਂ ਦੀ ਯੋਜਨਾਬੰਦੀ, ਭੂਮੀ ਦੀ ਸਮੇਂ-ਸਿਰ ਸਪਲਾਈ ਅਤੇ ਵਿਕਾਸ, ਇੱਕ ਕੁਸ਼ਲ ਭੂਮੀ ਪ੍ਰਸ਼ਾਸਨ ਅਤੇ ਰਜਿਸਟ੍ਰੇਸ਼ਨ ਫਰੇਮਵਰਕ, ਇੱਕ ਸਖ਼ਤ ਇਮਾਰਤ ਸੁਰੱਖਿਆ ਪ੍ਰਣਾਲੀ, ਅਤੇ ਇੱਕ ਸਹਿਯੋਗੀ ਸ਼ਹਿਰੀ ਨਵੀਨੀਕਰਨ ਪ੍ਰਕਿਰਿਆ ਦੁਆਰਾ ਹਾਂਗਕਾਂਗ ਦੇ ਵਿਕਾਸ ਦੀ ਸਹੂਲਤ ਦੇਣਾ ਹੈ।  “ਹਾਂਗ ਕਾਂਗ 2030+: 2030 ਤੋਂ ਅੱਗੇ ਦੀ ਯੋਜਨਾ ਬਣਾਉਣ ਦੀ ਦ੍ਰਿਸ਼ਟੀ ਅਤੇ ਰਣਨੀਤੀ ਵੱਲ” (ਹਾਂਗ ਕਾਂਗ 2030+) ਆਉਣ ਵਾਲੇ ਦਹਾਕਿਆਂ ਦੌਰਾਨ ਸਾਡੇ ਸੰਖੇਪ ਉੱਚ-ਘਣਤਾ ਵਾਲੇ ਸ਼ਹਿਰ ਦੇ ਸਥਿਰ ਵਿਕਾਸ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਹੋਰ ਜ਼ਿਆਦਾ ਰਹਿਣ ਯੋਗ ਬਣਾਉਣ ਲਈ ਨਿਰਧਾਰਿਤ ਕਰਦਾ ਹੈ।  ਖੇਤਰੀ ਰਣਨੀਤਕ ਯੋਜਨਾਬੰਦੀ ਅਤੇ ਖੇਤਰ-ਅਧਾਰਤ ਭੂਮੀ-ਵਰਤੋਂ ਦੀ ਯੋਜਨਾ ਦੇ ਮਾਧਿਅਮ ਰਾਹੀਂ, ਅਸੀਂ ਭੂਮੀ ਦੀ ਵਰਤੋਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਨਿਵੇਸ਼ ਨੂੰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।  ਅਸੀਂ ਸਥਾਪਿਤ ਯੋਜਨਾ ਵਿਧੀ ਦੇ ਮਾਧਿਅਮ ਰਾਹੀਂ ਸਾਡੇ ਸਮਾਜ ਦੀਆਂ ਰਿਹਾਇਸ਼ਾਂ, ਭਾਈਚਾਰਕ ਅਤੇ ਆਰਥਿਕ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਜ਼ਮੀਨ ਅਤੇ ਜਗ੍ਹਾ ਪ੍ਰਦਾਨ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ।  ਅਜਿਹਾ ਕਰਦੇ ਹੋਏ, ਅਸੀਂ ਆਪਣੇ ਲੋਕਾਂ ਲਈ ਰਹਿਣ-ਸਹਿਣ ਦੇ ਮਾਹੌਲ ਨੂੰ ਵਧਾਉਣਾ, ਭੂਮੀ ਅਤੇ ਹੋਰ ਸਰੋਤਾਂ ਦੀ ਨਿਆਂਪੂਰਨ ਵਰਤੋਂ ਦੀ ਸਹੂਲਤ, ਵਿਕਾਸ ਅਤੇ ਸੰਭਾਲ ਦੇ ਵਿਚਕਾਰ ਇੱਕ ਅਨੁਕੂਲ ਸੰਤੁਲਨ ਬਣਾਉਣਾ, ਅਤੇ ਸਾਡੇ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਡੇ ਪ੍ਰਾਚੀਨ ਸੁਭਾਅ ਅਤੇ ਅਮੀਰ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਠੋਸ ਯੋਜਨਾ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਦੇ ਹਾਂ।  ਸ਼ਹਿਰੀ ਖੇਤਰਾਂ ਅਤੇ ਨਵੇਂ ਕਸਬਿਆਂ ਸਮੇਤ ਸਾਡੇ ਨਿਰਮਿਤ ਖੇਤਰ ਮੌਜੂਦਾ ਸਮੇਂ ਵਿੱਚ ਸਾਡੇ ਜ਼ਮੀਨੀ ਖੇਤਰ ਦਾ ਸਿਰਫ਼ 25% ਹਿੱਸਾ ਲੈਂਦੇ ਹਨ, ਅਤੇ ਦੇਸ਼ ਦੇ ਪਾਰਕਾਂ ਅਤੇ ਹੋਰ ਕੁਦਰਤ ਸੰਭਾਲ ਖੇਤਰਾਂ ਦੇ ਅੰਦਰ ਸਥਿਤ ਬਾਕੀ ਬਚੀ ਜ਼ਮੀਨ ਦੀ ਵੱਡੀ ਬਹੁਗਿਣਤੀ ਦੇ ਨਾਲ ਹਾਂਗਕਾਂਗ 2030+ ਦੇ ਪੂਰੀ ਤਰ੍ਹਾਂ ਲਾਗੂ ਹੋਣ 'ਤੇ ਵੀ ਇਸ ਨੂੰ ਵਧਾ ਕੇ ਲਗਭਗ 30% ਕੀਤਾ ਜਾਵੇਗਾ।  ਸਾਡੇ ਜ਼ਮੀਨੀ ਸਰੋਤਾਂ ਦੀ ਸਰਵੋਤਮ ਵਰਤੋਂ ਕਰਨਾ ਸਾਡੇ ਸ਼ਹਿਰ ਦੇ ਟਿਕਾਊ ਵਿਕਾਸ ਦੀ ਕੁੰਜੀ ਹੈ।  ਪ੍ਰਭਾਵਸ਼ਾਲੀ ਅਤੇ ਕੁਸ਼ਲ ਭੂਮੀ ਪ੍ਰਸ਼ਾਸਨ ਅਤੇ ਇਮਾਰਤੀ ਨਿਯੰਤਰਣ ਨਾ ਸਿਰਫ਼ ਸਰਵੋਤਮ ਜ਼ਮੀਨ ਅਤੇ ਸਪੇਸ ਉਪਯੋਗਤਾ ਅਤੇ ਕੁਸ਼ਲ ਤੈਨਾਤੀ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਵਿੱਚ ਯੋਗਦਾਨ ਪਾਉਂਦੇ ਹਨ, ਸਗੋਂ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਰਹਿਣ ਯੋਗ ਵਾਤਾਵਰਣ ਨੂੰ ਯਕੀਨੀ ਬਣਾਉਣ ਵਿੱਚ ਵੀ ਯੋਗਦਾਨ ਪਾਉਂਦੇ ਹਨ।  ਸਾਡੇ ਸ਼ਹਿਰੀ ਤਾਣੇ-ਬਾਣੇ ਨੂੰ ਪੁਨਰ-ਜੀਵਤ ਕਰਨ ਲਈ ਇੱਕ ਮਜ਼ਬੂਤ ਸ਼ਹਿਰੀ ਨਵੀਨੀਕਰਨ ਰਣਨੀਤੀ ਵੀ ਜ਼ਰੂਰੀ ਹੈ, ਖਾਸ ਤੌਰ 'ਤੇ ਉਦੋਂ, ਜਦੋਂ ਅਸੀਂ ਅਗਲੇ ਕੁਝ ਦਹਾਕਿਆਂ ਵਿੱਚ ਸਾਡੀ ਆਬਾਦੀ ਅਤੇ ਇਮਾਰਤਾਂ ਦੋਵਾਂ ਦੀ ਤੇਜ਼ੀ ਨਾਲ "ਦੁੱਗਣੀ ਉਮਰ" ਨੂੰ ਦੇਖਾਂਗੇ।

ਬੁਨਿਆਦੀ ਢਾਂਚੇ ਦਾ ਵਿਕਾਸ

ਵਿਕਾਸ ਬਿਊਰੋ ਦੀ ਵਰਕਸ ਬ੍ਰਾਂਚ (The Works Branch of the Development Bureau) ਜਨਤਕ ਕੰਮਾਂ ਦੀਆਂ ਨੀਤੀਆਂ ਬਣਾਉਣ ਅਤੇ ਜਨਤਕ ਕੰਮਾਂ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਤਾਲਮੇਲ ਅਤੇ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ। ਇਹ ਵਿਕਟੋਰੀਆ ਹਾਰਬਰ ਦੇ ਬਾਹਰ ਮੁੜ-ਪ੍ਰਾਪਤੀ, ਚੱਟਾਨ ਗੁਫਾਵਾਂ ਅਤੇ ਭੂਮੀਗਤ ਪੁਲਾੜ ਵਿਕਾਸ, ਲਾਂਟਾਊ ਦੇ ਵਿਕਾਸ, ਹਾਂਗਕਾਂਗ ਦੇ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਕੌਲੂਨ ਈਸਟ (Kowloon East) (ਕਵੂਨ ਟੋਂਗ ਅਤੇ ਕੌਲੂਨ ਬੇਅ ਦੇ ਸਾਬਕਾ ਉਦਯੋਗਿਕ ਖੇਤਰ ਅਤੇ ਕਾਈ ਟਾਕ ਵਿਕਾਸ ਖੇਤਰ ਸ਼ਾਮਲ ਹਨ) ਨੂੰ ਇੱਕ ਹੋਰ ਮੁੱਖ ਵਪਾਰਕ ਜ਼ਿਲ੍ਹੇ ਵਿੱਚ ਬਦਲਾਅ ਕਰਨ, ਉਸਾਰੀ ਸੁਰੱਖਿਆ ਦੇ ਮਾਧਿਅਮ ਰਾਹੀਂ ਭੂਮੀ ਦੀ ਸਪਲਾਈ ਵਿੱਚ ਵਾਧੇ, ਢਲਾਣ ਦੀ ਸੁਰੱਖਿਆ, ਲਿਫਟ ਅਤੇ ਐਸਕੇਲੇਟਰ ਸੁਰੱਖਿਆ, ਪਾਣੀ ਦੀ ਸਪਲਾਈ, ਹੜ੍ਹਾਂ ਦੀ ਰੋਕਥਾਮ, ਉਸਾਰੀ ਠੇਕੇਦਾਰਾਂ ਅਤੇ ਸਲਾਹਕਾਰਾਂ ਦੇ ਪ੍ਰਬੰਧਨ ਦੇ ਨਾਲ-ਨਾਲ ਪੇਸ਼ੇਵਰ ਸੇਵਾਵਾਂ ਦਾ ਪ੍ਰਚਾਰ, ਨਿਰਮਾਣ ਮਨੁੱਖੀ ਸ਼ਕਤੀ ਸਰੋਤ, ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਪਾਲਿਸੀ ਮਾਮਲਿਆਂ ਦੀ ਜ਼ਿੰਮੇਵਾਰੀ ਵੀ ਲੈਂਦਾ ਹੈ।   ਬਿਊਰੋ ਸਰਕਾਰੀ ਵਿਭਾਗਾਂ ਨੂੰ ਹਰਿਆਲੀ, ਲੈਂਡਸਕੇਪ ਅਤੇ ਰੁੱਖ ਪ੍ਰਬੰਧਨ ਬਾਰੇ ਨੀਤੀਗਤ ਮਾਰਗਦਰਸ਼ਨ ਵੀ ਪ੍ਰਦਾਨ ਕਰਦਾ ਹੈ ਅਤੇ ਸਰਕਾਰ ਦੇ ਵਿਰਾਸਤੀ ਸੰਭਾਲ ਦੇ ਕੰਮ ਲਈ ਜ਼ਿੰਮੇਵਾਰ ਹੈ।  ਇਹ ਵਿਕਾਸ ਅਤੇ ਸੰਭਾਲ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡਾ ਸਾਰਾ ਵਿਕਾਸ ਸਥਿਰ ਰਹੇਗਾ ਅਤੇ ਸਾਡੀਆਂ ਬਣਾਈਆਂ ਵਿਰਾਸਤਾਂ ਨੂੰ ਸਾਡੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਆਨੰਦ ਲਈ ਉਚਿਤ ਰੂਪ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।  ਵਿਕਾਸ ਬਿਊਰੋ ਆਰਕੀਟੈਕਚਰਲ ਸੇਵਾਵਾਂ, ਇਮਾਰਤਾਂ, ਸਿਵਲ ਇੰਜੀਨੀਅਰਿੰਗ ਅਤੇ ਵਿਕਾਸ, ਡਰੇਨੇਜ ਸੇਵਾਵਾਂ, ਇਲੈਕਟ੍ਰੀਕਲ ਅਤੇ ਮਕੈਨੀਕਲ ਸੇਵਾਵਾਂ, ਜ਼ਮੀਨਾਂ, ਯੋਜਨਾਬੰਦੀ, ਅਤੇ ਜਲ ਸਪਲਾਈ, ਅਤੇ ਭੂਮੀ ਰਜਿਸਟਰੀ ਦੇ ਵਿਭਾਗਾਂ ਦੁਆਰਾ ਅਧੀਨ ਹੈ।

ਨਸਲੀ ਸਮਾਨਤਾ ਦਾ ਪ੍ਰਚਾਰ

ਕਿਰਪਾ ਕਰਕੇ ਨਸਲੀ ਸਮਾਨਤਾ ਦੇ ਪ੍ਰਚਾਰ 'ਤੇ ਮੌਜੂਦਾ ਅਤੇ ਯੋਜਨਾਬੱਧ ਉਪਾਵਾਂ ਦੇ ਨਾਲ-ਨਾਲ ਵਿਆਖਿਆ ਅਤੇ ਅਨੁਵਾਦ ਸੇਵਾਵਾਂ ਦੇ ਅੰਕੜਿਆਂ ਲਈ "ਨਸਲੀ ਸਮਾਨਤਾ ਦਾ ਪ੍ਰਚਾਰ" ਦੇਖੋ।